ਸੰਸਾਰ

ਕੈਨੇਡਾ: ਇੰਟਰਨੈਸ਼ਨਲ ਪੰਜਾਬੀ ਫੋਕ ਆਰਟ ਸੁਸਾਇਟੀ ਵੈਨਕੂਵਰ ਵੱਲੋਂ ਚਾਰ ਰੋਜ਼ਾ ਅੰਤਰਰਾਸ਼ਟਰੀ ਲੋਕ ਨਾਚ ਮੇਲਾ

ਹਰਦਮ ਮਾਨ/ਕੌਮੀ ਮਾਰਗ ਬਿਊਰੋ | November 11, 2023 05:16 PM

 

ਸਰੀ-ਇੰਟਰਨੈਸ਼ਨਲ ਪੰਜਾਬੀ ਫੋਕ ਆਰਟ ਸੁਸਾਇਟੀ ਵੈਨਕੂਵਰ ਵੱਲੋਂ ਪੰਜਾਬੀ ਸੱਭਿਆਚਾਰ ਦੇ ਪ੍ਰਚਾਰ ਪਸਾਰ ਹਿੱਤ ਇੱਥੇ ਪਹਿਲੀ ਵਾਰ ਚਾਰ ਰੋਜ਼ਾ ਅੰਤਰਰਾਸ਼ਟਰੀ ਲੋਕ ਨਾਚ ਮੇਲਾ ਵਰਡ ਫੋਕ ਫੈਸਟੀਵਲ ਬੈਨਰ ਹੇਠ ਕਰਵਾਇਆ ਗਿਆ ਸੁਸਾਇਟੀ ਦੇ ਮੁੱਖ ਬੁਲਾਰੇ ਡਾ. ਸੁਖਵਿੰਦਰ ਸਿੰਘ ਵਿਰਕ ਨੇ ਮੇਲੇ ਦੀ ਵਿਸ਼ੇਸ਼ਤਾ ਦੱਸਦੇ ਹੋਏ ਕਿਹਾ ਕਿ ਕਨੇਡਾ ਦੀ ਧਰਤੀ ਤੇ ਪਹਿਲੀ ਵਾਰ ਗਿੱਧੇ ਅਤੇ ਭੰਗੜੇ ਤੋਂ ਇਲਾਵਾ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਖੇਤਰੀ ਲੋਕ ਨਾਚ ਝੂਮਰ, ਸੰਮੀ, ਲੁੱਡੀ, ਮਲਵਈ ਗਿੱਧਾ ਅਤੇ ਲੋਕ ਗੀਤਾਂ ਦੇ ਬਹੁਤ ਹੀ ਰੋਮਾਂਚਿਕ ਮੁਕਾਬਲੇ ਦੇਖਣ ਨੂੰ ਮਿਲੇ ਜਿੱਥੇ ਇਸ ਮੇਲੇ ਵਿੱਚ ਅਮਰੀਕਾ, ਇੰਗਲੈਂਡ, ਟੋਰਾਂਟੋ, ਐਡਮਿੰਟਨ, ਕੈਲਗਰੀ ਅਤੇ ਲੋਕਲ ਟੀਮਾਂ ਨੇ ਲਾਈਵ ਸਟੇਜ ਪੇਸ਼ਕਾਰੀ ਵਿੱਚ ਹਿੱਸਾ ਲਿਆ ਉੱਥੇ ਨਾਲ ਹੀ ਭਾਰਤੀ ਪੰਜਾਬ, ਨਿਊਜ਼ੀਲੈਂਡ, ਆਸਟਰੇਲੀਆ ਆਦਿ ਦੇਸ਼ਾਂ ਤੋਂ ਬਹੁਤ ਸਾਰੀਆਂ ਟੀਮਾਂ ਨੇ ਆਨਲਾਈਨ ਮੁਕਾਬਲਿਆਂ ਵਿੱਚ ਹਿੱਸਾ ਲਿਆ ਮੁਕਾਬਲਿਆਂ ਦੀ ਜੱਜਮੈਂਟ ਦਾ ਪ੍ਰਬੰਧ ਬਹੁਤ ਹੀ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ ਗਿਆ

ਵੱਖ-ਵੱਖ ਸੈਸ਼ਨ ਦੀ ਪ੍ਰਧਾਨਗੀ ਕਰਨ ਲਈ ਉੱਘੀਆਂ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ ਜਿਨ੍ਹਾਂ ਵਿੱਚ ਰੂਬੀ ਕੈਂਬਲ (ਸਿਟੀ ਕੌਂਸਲਰ ਨਿਊ ਵੈਸਟ ਮਿਨਸਟਰ), ਜਗਰੂਪ ਬਰਾੜ (ਮਨਿਸਟਰ ਆਫ ਸਟੇਟ ਫਾਰ ਟਰੇਡ ਬੀਸੀ), ਉੱਘੇ ਲੋਕਧਾਰਾ ਵਿਗਿਆਨੀ ਡਾ. ਨਾਹਰ ਸਿੰਘ ਅਤੇ ਉੱਘੇ ਸਾਹਿਤਕਾਰ ਡਾ. ਗੋਪਾਲ ਸਿੰਘ ਬੁੱਟਰ ਸ਼ਾਮਿਲ ਸਨ। ਜਗਰੂਪ ਬਰਾੜ ਅਤੇ ਡਾ. ਨਾਹਰ ਸਿੰਘ ਨੇ ਇਨ੍ਹਾਂ ਮੇਲਿਆਂ ਦੀ ਸੱਭਿਆਚਾਰਕ ਅਹਿਮੀਅਤ ਬਾਰੇ ਚਾਨਣਾ ਪਾਉਂਦੇ ਹੋਏ ਇਨ੍ਹਾਂ ਨੂੰ ਅਗਲੇ ਸਾਲਾਂ ਵਿੱਚ ਜਾਰੀ ਰੱਖਣ ਦੀ ਵਕਾਲਤ ਕੀਤੀ ਸਮੁੱਚੇ ਮੇਲੇ ਦਾ ਮੰਚ ਸੰਚਾਲਨ ਡਾ. ਸੁਖਵਿੰਦਰ ਵਿਰਕ, ਭੁਪਿੰਦਰ ਮਾਂਗਟ ਅਤੇ ਐਂਜਲਾ ਨੇ ਬਾਖੂਬੀ ਨਿਭਾਇਆ

ਇੰਟਰਨੈਸ਼ਨਲ ਪੰਜਾਬੀ ਫੋਕ ਆਰਟ ਸੋਸਾਇਟੀ ਦੇ ਮੁੱਖ ਪ੍ਰਬੰਧਕ ਚਰਨਜੀਤ ਸਿੰਘ ਸੈਣੀ, ਪਰਮਜੀਤ ਸਿੰਘ, ਕੁਲਵਿੰਦਰ ਹੇਅਰ, ਗੁਰਬਚਨ ਸਿੰਘ ਖੁੱਡੇਵਾਲੀਆ, ਅਮਰਜੀਤ ਸਿੰਘ ਔਜਲਾ, ਨਵਰੂਪ ਸਿੰਘ, ਹਰਜਾਪ ਸਿੰਘ ਅਟਵਾਲ, ਬਲਜੀਤ ਸਿੰਘ ਪੱਤਰ ਨੇ ਮੇਲੇ ਦੀ ਕਾਮਯਾਬੀ ਲਈ ਸਾਰੀਆਂ ਟੀਮਾਂ, ਸਹਿਯੋਗੀਆਂ ਅਤੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਮੇਲੇ ਨੂੰ ਭਵਿੱਖ ਵਿਚ ਵੀ ਇਸੇ ਤਰ੍ਹਾਂ ਜਾਰੀ ਰੱਖਿਆ ਜਾਵੇਗਾ। ਸਮੁੱਚੇ ਮੁਕਾਬਲਿਆਂ ਦੇ ਨਤੀਜੇ ਇਸ ਪ੍ਰਕਾਰ ਹਨ-

ਲੋਕ ਗੀਤ (ਜੂਨੀਅਰਜ਼): ਮੰਨਤ ਚਾਹਲ ਵਿੰਨੀਪੈੱਗ -  ਪਹਿਲਾ ਸਥਾਨ ਤੇ ਅਗਮਬੀਰ ਚਾਹਲ ਵਿੰਨੀਪੈੱਗ - ਦੂਜਾ ਸਥਾਨ।

ਲੋਕ ਗੀਤ (ਸੀਨੀਅਰਜ਼): ਬਲਜੀਤ ਕੌਰ – ਸੰਗੀਤ ਮਹਿਲ ਸਰੀ - ਪਹਿਲਾ ਸਥਾਨ, ਮੰਨਤ ਚਾਹਲ ਵਿੰਨੀਪੈੱਗ - ਦੂਜਾ ਸਥਾਨ ਅਤੇ ਦਰਸ਼ਦੀਪ ਸਿੰਘ – ਸੰਗੀਤ ਮਹਿਲ ਸਰੀ - ਤੀਜਾ ਸਥਾਨ।

ਭੰਗੜਾ (ਮਿਊਜ਼ਕ) ਜੂਨੀਅਰਜ਼: ਕੋਹੀਨੂਰ ਵਿਹੜੇ ਦੀਆਂ ਰੌਣਕਾਂ ਸਰੀ - ਪਹਿਲਾ ਸਥਾਨ, ਯੰਗ ਭੰਗੜਾ ਕੈਲਗਰੀ - ਦੂਜਾ ਸਥਾਨ ਅਤੇ ਫੋਕ ਕਰਿਊ ਡਾਂਸ ਅਕੈਡਮੀ ਕੈਲਗਰੀ  ਤੇ ਦਸਮੇਸ਼ ਸਕੂਲ ਵਿੰਨੀਪੈੱਗ - ਤੀਜਾ ਸਥਾਨ

ਝੂਮਰ (ਜੂਨੀਅਰਜ਼)ਮਾਲਵਾ ਫੋਕ ਆਰਟ ਸੈਂਟਰ ਸਰੀ - ਪਹਿਲਾ ਸਥਾਨ ਅਤੇ ਫੋਕ ਕਰਿਊ ਡਾਂਸ ਅਕੈਡਮੀ ਕੈਲਗਰੀ  - ਦੂਜਾ ਸਥਾਨ।

ਜਿੰਦੂਆ: ਫੋਕ ਕਰਿਊ ਡਾਂਸ ਅਕੈਡਮੀ ਕੈਲਗਰੀ - ਪਹਿਲਾ ਸਥਾਨ।

ਗਿੱਧਾ (ਮਿਊਜ਼ਕ) ਜੂਨੀਅਰਜ਼: ਵੀਸੀਏ ਵਿਰਾਸਤੀ ਛਣਕਾਰ ਅਕੈਡਮੀ ਕੈਲਗਰੀ – ਪਹਿਲਾ ਸਥਾਨ, ਵਾਈਵਾਈ ਸੀ ਗਿੱਧਾ ਐਂਡ ਫੋਕ ਅਕੈਡਮੀ ਕੈਲਗਰੀ – ਦੂਜਾ ਸਥਾਨ ਅਤੇ ਤ੍ਰਿੰਜਣਾ ਆਇਰਲੈਂਡ – ਤੀਜਾ ਸਥਾਨ।

ਗਿੱਧਾ (ਮਿਊਜ਼ਕ) ਸੀਨੀਅਰਜ਼: ਪੰਜਾਬੀ ਹੈਰੀਟੇਜ ਐਂਡ ਫੋਕ ਅਕੈਡਮੀ (ਪੀਐਚਐਫ) ਐਡਮਿੰਟਨ – ਪਹਿਲਾ ਸਥਾਨ, ਏਬੀਸੀ ਅਰਦਬ ਮੁਟਿਆਰਾਂ ਸਿਆਟਲ ਅਤੇ ਵੀਸੀਏ ਵਿਰਾਸਤੀ ਛਣਕਾਰ ਅਕੈਡਮੀ ਕੈਲਗਰੀ – ਦੂਜਾ ਸਥਾਨ ਅਤੇ ਸੁਨਹਿਰੀ ਪਿੱਪਲ ਪੱਤੀਆਂ ਸਰੀ – ਤੀਜਾ ਸਥਾਨ।

ਭਗੰੜਾ (ਮਿਊਜ਼ਕ) ਸੀਨੀਅਰਜ਼ ਨੱਚਦਾ ਪੰਜਾਬ ਕੈਲਗਰੀ – ਪਹਿਲਾ ਸਥਾਨ, ਅਰਦਬ ਮੁਟਿਆਰਾਂ ਬਰੈਂਪਟਨ – ਦੂਜਾ ਸਥਾਨ ਅਤੇ ਸੁਨਹਿਰੀ ਫੋਕ ਆਰਟਸ ਕਲੱਬ ਸਰੀ – ਤੀਜਾ ਸਥਾਨ।

ਝੂਮਰ (ਸੀਨੀਅਰਜ਼): ਪੰਜਾਬੀ ਫੋਕ ਡਾਂਸ ਅਕੈਡਮੀ ਐਡਮਿੰਟਨ – ਪਹਿਲਾ ਸਥਾਨ ਅਤੇ ਵਿੰਨੀਪੈੱਗ ਪੰਜਾਬੀ ਆਰਟਸ ਅਕੈਡਮੀ – ਦੂਜਾ ਸਥਾਨ।

ਲੁੱਡੀ: ਪੰਜਾਬੀ ਹੈਰੀਟੇਜ ਐਂਡ ਫੋਕ ਅਕੈਡਮੀ (ਪੀਐਚਐਫ) ਐਡਮਿੰਟਨ – ਪਹਿਲਾ ਸਥਾਨ, ਫੋਕ ਸਟਾਰ ਆਰਟਸ ਅਕੈਡਮੀ ਸਰੀ – ਦੂਜਾ ਸਥਾਨ ਅਤੇ ਪੰਜ-ਆਬ ਪ੍ਰਫਾਰਮਿੰਗ ਆਰਟਸ ਕੈਲਗਰੀ – ਤੀਜਾ ਸਥਾਨ।

ਫੋਕ ਆਰਕੈਸਟਰਾ: ਸੰਗੀਤ ਮਹਿਲ ਸਰੀ – ਪਹਿਲਾ ਸਥਾਨ ਅਤੇ ਫੋਕ ਕਰਿਊ ਡਾਂਸ ਅਕੈਡਮੀ ਕੈਲਗਰੀ – ਦੂਜਾ ਸਥਾਨ।

ਮਲਵਈ ਗਿੱਧਾ: ਫੋਕ ਕਰਿਊ ਡਾਂਸ ਅਕੈਡਮੀ ਕੈਲਗਰੀ – ਪਹਿਲਾ ਸਥਾਨ।

ਗਿੱਧਾ (ਲਾਈਵ) ਜੂਨੀਅਰਜ਼: ਫੋਕ ਕਰਿਊ ਡਾਂਸ ਅਕੈਡਮੀ ਕੈਲਗਰੀ – ਪਹਿਲਾ ਸਥਾਨ।

ਗਿੱਧਾ (ਲਾਈਵ) ਸੀਨੀਅਰਜ਼: ਗਿੱਧਾ ਮੇਲਣਾ ਦਾ ਸਰੀ – ਪਹਿਲਾ ਸਥਾਨ, ਪੰਜ-ਆਬ ਪ੍ਰਫਾਰਮਿੰਗ ਆਰਟਸ ਕੈਲਗਰੀ – ਦੂਜਾ ਸਥਾਨ ਅਤੇ ਫੋਕ ਕਰਿਊ ਡਾਂਸ ਅਕੈਡਮੀ ਕੈਲਗਰੀ – ਤੀਜਾ ਸਥਾਨ।

ਭੰਗੜਾ (ਲਾਈਵ) ਜੂਨੀਅਰਜ਼: ਪੰਜਾਬੀ ਹੈਰੀਟੇਜ ਐਂਡ ਫੋਕ ਅਕੈਡਮੀ (ਪੀਐਚਐਫ) ਐਡਮਿੰਟਨ – ਪਹਿਲਾ ਸਥਾਨ, ਮਾਲਵਾ ਫੋਕ ਆਰਟ ਸੈਂਟਰ ਸਰੀ – ਦੂਜਾ ਸਥਾਨ ਅਤੇ ਫੋਕ ਕਰਿਊ ਡਾਂਸ ਅਕੈਡਮੀ ਕੈਲਗਰੀ – ਤੀਜਾ ਸਥਾਨ।

ਭੰਗੜਾ (ਲਾਈਵ) ਸੀਨੀਅਰਜ਼: ਪੰਜਾਬੀ ਲੋਕ ਨਾਚ ਅਕੈਡਮੀ ਟੋਰਾਂਟੋ – ਪਹਿਲਾ ਸਥਾਨ, ਪੰਜਾਬੀ ਫੋਕ ਡਾਂਸ ਅਕੈਡਮੀ ਐਡਮਿੰਟਨ ਤੇ ਪੰਜਾਬੀ ਹੈਰੀਟੇਜ ਐਂਡ ਫੋਕ ਅਕੈਡਮੀ (ਪੀਐਚਐਫ) ਐਡਮਿੰਟਨ – ਦੂਜਾ ਸਥਾਨ ਅਤੇ ਵਸਦਾ ਪੰਜਾਬ ਯੂ.ਕੇ. – ਤੀਜਾ ਸਥਾਨ।

ਗਿੱਧਾ (ਲਾਈਵ) ਵਿੱਚੋਂ ਸੁਖਮਨ (ਪੰਜ ਆਬ ਪ੍ਰਫਾਰਮਿੰਗ ਆਰਟਸ ਕੈਲਗਰੀ) ਤੇ ਸੁਖਪ੍ਰੀਤ (ਗਿੱਧਾ ਮੇਲਣਾ ਦਾ ਸਰੀ) ਅਤੇ ਭੰਗੜਾ (ਲਾਈਵ) ਵਿੱਚੋਂ ਸੁਖ (ਵਸਦਾ ਪੰਜਾਬ ਯੂ.ਕੇ.) ਤੇ ਯੁਵੀ (ਪੀਐਚਐਫ ਐਡਮਿੰਟਨ) ਨੂੰ ਬੈਸਟ ਡਾਂਸਰਜ਼ ਨਾਲ ਨਿਵਾਜਿਆ ਗਿਆ।

 

Have something to say? Post your comment

 

ਸੰਸਾਰ

ਭਾਰਤ-ਪਾਕਿਸਤਾਨ ਤੁਰੰਤ ਅਤੇ ਸੰਪੂਰਨ ਜੰਗਬੰਦੀ 'ਤੇ ਸਹਿਮਤ: ਅਮਰੀਕਾ

ਜੇਕਰ ਭਾਰਤ ਪਿੱਛੇ ਹਟਦਾ ਹੈ, ਤਾਂ ਅਸੀਂ ਵੀ ਤਣਾਅ ਖਤਮ ਕਰਾਂਗੇ: ਪਾਕਿਸਤਾਨੀ ਰੱਖਿਆ ਮੰਤਰੀ ਖਵਾਜਾ ਆਸਿਫ

ਬੇਅਰਕਰੀਕ ਐਲੀਮੈਂਟਰੀ ਸਕੂਲ ਦੇ ਵਿਦਿਆਰਥੀ ਗੁਰਦੁਆਰਾ ਸਾਹਿਬ ਬਰੁੱਕਸਾਈਡ ਸਰੀ ਵਿਖੇ ਨਤਮਸਤਕ ਹੋਏ

ਕੈਨੇਡਾ ਦੀਆਂ ਫੈਡਰਲ ਚੋਣਾਂ ‘ਚ ਲਿਬਰਲ ਪਾਰਟੀ ਨੇ 169 ਅਤੇ ਕਸੰਰਵੇਟਿਵ ਨੇ 144 ਸੀਟਾਂ ‘ਤੇ ਜਿੱਤ/ਲੀਡ ਹਾਸਲ ਕੀਤੀ

ਕੈਨੇਡਾ ਚੋਣਾਂ ਵਿੱਚ ਜਗਮੀਤ ਸਿੰਘ ਅਤੇ ਉਨ੍ਹਾਂ ਦੀ ਪਾਰਟੀ ਨੂੰ ਮਿਲੀ ਕਰਾਰੀ ਹਾਰ

ਕੈਨੇਡਾ ਚੋਣ: ਲਿਬਰਲ ਪਾਰਟੀ ਚੌਥੀ ਵਾਰ ਸੱਤਾ ਵਿੱਚ ਵਾਪਸ ਆਈ, ਟਰੰਪ ਦੀ 'ਟੈਰਿਫ ਵਾਰ' ਨੇ ਮਾਰਕ ਕਾਰਨੀ ਦਾ ਰਸਤਾ ਆਸਾਨ ਕਰ ਦਿੱਤਾ

ਕਿਲੋਨਾ ਵਿਖੇ ਓਕਆਗਨ ਗੁਰਦੁਆਰਾ ਵੱਲੋਂ ਸਜਾਏ ਵਿਸਾਖੀ ਨਗਰ ਕੀਰਤਨ ਵਿਚ ਹਜਾਰਾਂ ਸ਼ਰਧਾਲੂ ਬੜੇ ਉਤਸ਼ਾਹ ਨਾਲ ਹੋਏ ਸ਼ਾਮਲ

ਕੈਨੇਡਾ: ਬਲਵੀਰ ਢੱਟ,ਤੇਗਜੋਤ ਬੱਲ, ਬਲਦੀਪ ਝੰਡ ਅਤੇ ਮਨਦੀਪ ਧਾਲੀਵਾਲ ਨੇ ਰਾਜਵੀਰ ਢਿੱਲੋਂ ਦੇ ਹੱਕ ਵਿੱਚ ਸੰਭਾਲਿਆ ਮੋਰਚਾ

ਭਾਰਤ-ਪਾਕਿਸਤਾਨ ਸਰਹੱਦੀ ਤਣਾਅ -ਦੋਵੇਂ ਦੇਸ਼ ਇਸਨੂੰ ਹੱਲ ਕਰ ਲੈਣਗੇ- ਟਰੰਪ ਨੇ ਕਿਹਾ

ਕੈਨੇਡਾ ਚੋਣਾਂ ਲਈ 18 ਤੋਂ 21 ਅਪ੍ਰੈਲ ਤੱਕ 4 ਦਿਨ ਹੋਈ ਐਡਵਾਂਸ ਪੋਲ ਨੇ ਪਿਛਲੇ ਸਾਰੇ ਰਿਕਾਰਡ ਮਾਤ ਪਾਏ